25+ Riddles In Punjabi To Test Your Mind | MindYourLogic Punjabi Riddles
Aao, saanu kuch Riddles in punjabi mind your logic de saath hall karne di koshish kariye. Is post vich 25 riddles in punjabi ditti gayi han te inke answers vi dite gaye han. Ethay kuch riddles challenging han te kuch easy. Eh riddles in punjabi hall karke apni manoranjana vi hovegi te apne dimaag nu workout vi milega. Ki tusi taiyaar ho eh 25 Punjabi paheliyan hall karne layi?
1.Sidhi karda ik-ik taar. Siddhiyan da uh siddha yaar?
ਸਿੱਧੀ ਕਰਦਾ ਇੱਕ-ਇੱਕ ਤਾਰ । ਸਿੱਧਿਆਂ ਦਾ ਉਹ ਸਿੱਧਾ ਯਾਰ
Answer: Comb (ਕੰਘਾ)
2. Bole na bulave bin pauri aasmane chadh jaave?
ਬੋਲੇ ਨਾ ਬੁਲਾਵੇ ਬਿਨ ਪੌਰੀ ਆਸਮਾਨੇ ਚੜ੍ਹ ਜਾਵੇ।
Answer: Patang ( ਪਤੰਗ)
3. Din vich saunve, raat nu rove jinna rove una hi khove?
ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ।
Answer: Mombatti (ਮੋਮਬੱਤੀ)
4. Roop hai unna da pyara-pyara, vaasi han unna da chitte-chitte leeshak rahe karan haera door pe?
ਰੂਪ ਹੈ ਉਨ੍ਹਾਂਦਾ ਪਿਆਰਾ-ਪਿਆਰਾ ਵਾਸੀ ਹਨ ਉਹ ਦੂਰ ਦੇ ਚਿੱਟੇ-ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ
Answer: Taare (ਤਾਰੇ)
5. Nikki jehi kudi uhde thidh ch likheer?
ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ
Answer: Kank da dana (ਕਣਕ ਦਾ ਦਾਣਾ)
6. Na uhde hath na hi pair phir vi karda thaan-thaan sair?
ਨਾ ਉਹਦੇ ਹੱਥ ਨਾ ਹੀ ਪੈਰ ਫਿਰ ਵੀ ਕਰਦਾ ਥਾਂ-ਥਾਂ ਸੈਰ?
Answer: Paisa (ਪੈਸਾ)
7. Bacha ik na jaanda school na koi padhe kitaab, jad karda hai, hisaab 'kala-'kala dinda sahi jawab?
ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?
Answer: Calculator(ਕੈਲਕੁਲੇਟਰ)
8. Raat nu bina dasse aunde ne,
Chori kite bina dine alop ho jaande ne,
Daso ki aa?
ਰਾਤ ਨੂੰ ਬਿਨਾਂ ਦੱਸੇ ਆਉਂਦੇ ਨੇ
ਚੋਰੀ ਕੀਤੇ ਬਿਨਾਂ ਦਿਨੇ ਅਲੋਪ ਹੋ ਜਾਂਦੇ ਨੇ
ਦੱਸੋ ਕਿ ਆ?
Answer: Stars (ਤਾਰੇ)
9. Murgi ande dindi hai, te ga dudh dindi hai.
Par oh kaun jo anda te dudh dono dinda hai?
ਮੁਰਗੀ ਅੰਡੇ ਦਿੰਦੀ ਹੈ ਅਤੇ ਗਾਂ ਦੁੱਧ ਦਿੰਦੀ ਹੈ.
ਪਰ ਉਹ ਕੌਣ ਜੋ ਅੰਡਾ ਅਤੇ ਦੁੱਧ ਦੋਨੋਂ ਦਿੰਦਾ ਹੈ?
Answer: Dukandaar (ਦੁਕਾਨਦਾਰ)
10. Gol gol ghoomta jaon,
Thandak dena mera kaam.
Garmi main aata hoon kaam?
ਗੋਲ ਗੋਲ ਘੂਮਤਾ ਜਾਓਂ
ਠੰਡਕ ਦੇਣਾ ਮੇਰਾ ਕਾਮ
ਗਰਮੀ ਮੈਂ ਆਤਾ ਹੂੰ ਕਾਮ
Answer: Pankha (ਪੱਖਾ)
11. Bujho ik paheli katto taan nikle navi noveli?
ਬੁੱਝੋ ਇਕ ਪਹੇਲੀ ਕੱਟੋ ਤਾਂ ਨਿਕਲੇ ਨਵੀਂ ਨਵੇਲੀ
Answer: Pencil(ਪੈਨਸਿਲ)
12. Babey de kann vich budhi var gayi?
ਬੱਬੇ ਦੇ ਕੰਨ ਵਿੱਚ ਬੁੱਢੀ ਵਾਰ ਗਈ।
Answer: Tala and chabi(ਤਾਲਾ ਅਤੇ ਕੁੰਜੀ)
13. Sabz katori mittha bhatt lutto saeeyo hatho-hath?
.ਸਬਜ਼ ਕਟੋਰੀ ਮਿੱਠਾ ਭੱਤ ਲੁੱਟੋ ਸਈਓ ਹੱਥੋ-ਹੱਥ
Answer: Kharbuja (ਖ਼ਰਬੂਜਾ)
14. Masi di sas de, pote de baap de, baap di nuh di, maan nu ki kehnde ne?
ਮਾਸੀ ਦੀ ਸੱਸ ਦੇ, ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ, ਮਾਂ ਨੂੰ ਕੀ ਕਹਿੰਦੇ ਹਨ?
Answer: Nani(ਨਾਨੀ )
15. Nikki jehi kaoli, Lahore ja ke boli?
ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ।
Answer: Telephone(ਟੈਲੀਫੋਨ)
16. Turdi haan taan pair nahi, devan sab nu jaan. Do akhran di cheez haan, bujho mera naam?
ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ। ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।
Answer: Hawa (ਹਵਾ)
17. Ik sandookdi 'ch bara khane, har khane vich teeh-teeh dane, bujhne wale bade siyane?
ਇਕ ਸੰਦੂਕੜੀ ‘ਚ ਬਾਰਾਂ ਖਾਨੇ, ਹਰ ਖਾਨੇ ਵਿਚ ਤੀਹ-ਤੀਹ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
Answer: Saal, mahine, te din(ਸਾਲ, ਮਹੀਨੇ ਅਤੇ ਦਿਨ।)
18. Nava khazana ghar vich aaya, dabbe vich sansaar samaaya?
ਨਵਾਂ ਖਜ਼ਾਨਾ ਘਰ ਵਿਚ ਆਇਆ, ਡੱਬੇ ਵਿਚ ਸੰਸਾਰ ਸਮਾਇਆ।
Answer: Television(ਟੈਲੀਵਿਜ਼ਨ)
19. Uparon fikka andron shahid, khao jis nu kehnde vaid?
ਉੱਪਰੋਂ ਫਿੱਕਾ ਅੰਦਰੋਂ ਸ਼ਹਿਦ, ਖਾਓ ਜਿਸ ਨੂੰ ਕਹਿੰਦੇ ਵੈਦ।
Answer: Ganna(ਗੰਨਾ)
20. Ik janwar rukha, jis de sir 'te pakha?
ਇਕ ਜਾਨਵਰ ਰੁੱਖਾ, ਜਿਸ ਦੇ ਸਿਰ ‘ਤੇ ਪੱਖਾ।
Answer: Peacock ( ਮੋਰ)
21. Ena lamba banda, naal us de taaran da shikanja?
ਏਨਾ ਲੰਮਾ ਬੰਦਾ, ਨਾਲ ਉਸ ਦੇ ਤਾਰਾਂ ਦਾ ਸ਼ਿਕੰਜਾ।
Answer: Bijli da khambha(ਬਿਜਲੀ ਦਾ ਖੰਭਾ)
22. Jal vich hoya, jal vich moiya. Jal vich us de saas, na haddi na maas?
ਜਲ ਵਿਚ ਹੋਇਆ, ਜਲ ਵਿਚ ਮੋਇਆ।ਜਲ ਵਿਚ ਉਸ ਦੇ ਸਾਸ, ਨਾ ਹੱਡੀ ਨਾ ਮਾਸ।
Answer: Paani da bulbula( ਪਾਣੀ ਦਾ ਬੁਲਬੁਲਾ)
23. Laal gaṅ lakkar khawe, paani pi ke mar jaawe?
ਲਾਲ ਗਾਂ ਲੱਕੜ ਖਾਵੇ,ਪਾਣੀ ਪੀ ਕੇ ਮਰ ਜਾਵੇ।
Answer: Agg ( ਅੱਗ)
24. Hari-hari koṭhṛi, vich vichheā galīchā lāl?
ਹਰੀ-ਹਰੀ ਕੋਠੜੀ,ਵਿਚ ਵਿਛਿਆ ਗਲੀਚਾ ਲਾਲ।
Answer: Tarbooz(ਤਰਬੂਜ਼)
25. Jab main aundi haan, sab de man bhaundi haan, jab main jaandi haan, sab nu bahut sataundi hai?
ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹੈ।
Answer: Bijli(ਬਿਜਲੀ)